ਜਨਮ — ਅਮਰਦਾਸ 5 ਮਈ 1479 ਬਾਸਰਕੇ, ਅੰਮ੍ਰਿਤਸਰ, ਪੰਜਾਬ
ਮਰਗ — 1 ਸਤੰਬਰ 1574 (ਉਮਰ 95) ਗੋਇੰਦਵਾਲ ਸਾਹਿਬ, ਪੰਜਾਬ
ਧਰਮ — ਸਿੱਖੀ
ਜੀਵਨ ਸਾਥੀ — ਮਾਤਾ ਮਾਨਸਾ ਦੇਵੀ
ਬੱਚੇ — ਭਾਈ ਮੋਹਣ, ਭਾਈ ਮੋਹਰੀ, ਬੀਬੀ ਦਾਨੀ ਅਤੇ ਬੀਬੀ ਭਾਨੀ
ਮਾਤਾ-ਪਿਤਾ — ਤੇਜ ਭਾਨ (ਪਿਤਾ), ਮਾਤਾ ਲੱਛਮੀ (ਮਾਤਾ)
ਹੋਰ ਨਾਮ- — ਤੀਜੇ ਪਾਤਸ਼ਾਹ
Senior posting
Period in office —- 1552–1574
Predecessor —- ਗੁਰ ਅੰਗਦ
ਵਾਰਸ —- ਗੁਰ ਰਾਮਦਾਸ
ਜੀਵਨ ਕਾਲ ਦੀਆਂ ਪ੍ਰਾਪਤੀ • ਅਨੰਦ ਕਾਰਜ
• ਅਨੰਦ ਸਾਹਿਬ
• ਸਿੱਖ ਮੰਜੀ ਸਿਸਟਮ, ਲੰਗਰ, ਵਿਸਾਖੀ, ਦਿਵਾਲੀ ਵਿਖੇ ਇਕੱਤਰਤਾ
ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹਨ। ਇਸ ਲੇਖ ਵਿੱਚ, ਅਸੀਂ ਗੁਰੂ ਜੀ ਦੇ ਪਰਿਵਾਰਕ ਪਿਛੋਕੜ, ਗੁਰੂ ਬਣਨ ਤੱਕ ਦੇ ਉਨ੍ਹਾਂ ਦੇ ਸਫ਼ਰ ਅਤੇ ਗੁਰੂ ਬਣਨ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ, ਬਾਰੇ ਜਾਣਾਂਗੇ। About Guru Amar Das Ji
ਮੁੱਢਲਾ ਜੀਵਨ
ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ।
ਗੁਰੂ ਧਾਰਨਾ
ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ।ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ। 1539 ਵਿੱਚ, ਅਮਰਦਾਸ ਜੀ, 60 ਸਾਲ ਦੀ ਉਮਰੇ, ਗੁਰੂ ਅੰਗਦ ਦੇਵ ਜੀ ਮਿਲੇ ਤੇ ਸਿੱਖ ਬਣ ਗਏ ਤੇ ਖ਼ੁਦ ਨੂੰ ਓਹਨਾ ਨੇ ਗੁਰੂ ਜੀ ਹਵਾਲੇ ਕਰ ਦਿੱਤਾ।
ਗੁਰਗੱਦੀ ਨੂੰ ਪ੍ਰਾਪਤ ਕਰਨਾ ਅਤੇ ਕਾਇਮ ਰੱਖਣਾ (ਗੁਰਗੱਦੀ)
ਜਦੋਂ ਭਾਈ ਅਮਰਦਾਸ ਜੀ ਦੀ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ। ਗੁਰੂ ਅੰਗਦ ਦੇਵ ਜੀ ਨੇ ਚੇਤ ਸੁਦੀ 1, 1609 ਬਿ: ਨੂੰ ਗੁਰਗੱਦੀ ਦਿੱਤੀ। ਖਡੂਰ ਸਾਹਿਬ ਵਿਖੇ 1552 ਈ. ਉਹ ਤੀਜੇ ਸਿੱਖ ਗੁਰੂ ਬਣੇ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਨਿਰਦੇਸ਼ਾਂ ‘ਤੇ ਸਿੱਖੀ ਦੇ ਮੁੱਖ ਦਫ਼ਤਰ ਨੂੰ ਗੋਇੰਦਵਾਲ ਸਾਹਿਬ ਵਿਖੇ ਤਬਦੀਲ ਕਰ ਦਿੱਤਾ ਸੀ ਜਿੱਥੇ ਸਿੱਖ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਅਤੇ ਸੇਵਾ ਕਰਨ ਲਈ ਇਕੱਠੀਆਂ ਹੋਈਆਂ ਸਨ। ਭਾਈ ਬੁੱਢਾ ਜੀ ਅਤੇ ਕਈ ਹੋਰ ਸਿੱਖਾਂ ਨੇ ਗੁਰੂ ਅਮਰਦਾਸ ਜੀ ਨਾਲ ਗੋਇੰਦਵਾਲ ਸਾਹਿਬ ਦੀ ਯਾਤਰਾ ਕੀਤੀ।
ਸੇਵਾ ਤੇ ਸਿਮਰਨ ਦੇ ਪੁੰਜ
ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਤੀਜੇ ਦੀ ਪਤਨੀ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 60 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।
ਨਿਥਾਵਿਆਂ ਦੀ ਥਾਂ
ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾਂ ਜਿਸ ਨੂੰ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤੀ ਨੇ ਉੱਤਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।
ਕਾਰਜ
ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਹਨਾਂ ਵਿੱਚੋਂ ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ
ਲੰਗਰ ਛਕਿਆ।
ਬਾਣੀ
ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ।
ਇੱਥੇ 5 ਪਾਠ ਹਨ ਜੋ ਗੁਰੂ ਅਮਰਦਾਸ ਜੀ ਨੇ ਸਿਖਾਏ ਹਨ ਜੋ 400 ਸਾਲ ਬਾਅਦ ਵੀ ਢੁਕਵੇਂ ਹਨ:
ਗੁਰੂ ਅਮਰਦਾਸ ਜੀ 1552 ਵਿਚ ਗੁਰੂ ਅੰਗਦ ਦੇਵ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਤੀਜੇ ਸਿੱਖ ਗੁਰੂ ਬਣੇ। ਉਹਨਾਂ ਨੇ ਸਾਨੂੰ ਸਿਖਾਇਆ ਕਿ ਸਮਾਨਤਾ ਇੱਕ ਸੰਪੂਰਨ ਜੀਵਨ ਦੀ ਨੀਂਹ ਹੈ। ਸਾਰੇ ਜੀਵਾਂ ਨਾਲ ਪਿਆਰ, ਸਤਿਕਾਰ, ਕਿਰਪਾ ਅਤੇ ਮਾਣ ਨਾਲ ਵਿਹਾਰ ਕਰਕੇ, ਅਸੀਂ ਪਰਮਾਤਮਾ ਨੂੰ ਸਭ ਵਿੱਚ ਵੇਖਣਾ ਸਿੱਖਦੇ ਹਾਂ।
1. ਸਾਰਿਆਂ ਲਈ ਮੁਫਤ ਰਸੋਈ – ਉਹਨਾਂ ਨੇ ਗੁਰੂ ਕਾ ਲੰਗਰ ਬਣਾਇਆ, ਲੋੜਵੰਦ ਲੋਕਾਂ ਦੀ ਸੇਵਾ ਅਤੇ ਭੋਜਨ ਕਰਨ ਲਈ ਅਤੇ ਇੱਕ ਸ਼ਕਤੀਸ਼ਾਲੀ ਬਿਆਨ ਦੇਣ ਦੇ ਤਰੀਕੇ ਵਜੋਂ: “ਅਸੀਂ ਸਾਰੇ ਸੁਭਾਅ ਵਿੱਚ ਬਰਾਬਰ ਹਾਂ”, ਕਿਉਂਕਿ ਕਿਸੇ ਵੀ ਜਾਤ, ਧਰਮ, ਦਰਜੇ, ਸਮਾਜਿਕ ਰੁਤਬੇ ਦੇ ਸਾਰੇ ਮਹਿਮਾਨ ਜੋ ਉਹਨਾਂ ਨੂੰ ਮਿਲਣਾ ਚਾਹੁੰਦੇ ਸਨ, ਨੂੰ ਪਹਿਲਾਂ ਗੁਰੂ ਕੇ ਲੰਗਰ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਸੀ। ਜਦੋਂ ਬਾਦਸ਼ਾਹ ਅਕਬਰ ਗੁਰੂ ਜੀ ਨੂੰ ਮਿਲਣ ਆਇਆ ਤਾਂ ਉਹ ਵੀ ਪਹਿਲਾਂ ਲੰਗਰ ਵਿੱਚ ਆਮ ਵਾਂਗ ਬੈਠਿਆ ਅਤੇ ਫਿਰ ਗੁਰੂ ਜੀ ਨਾਲ ਮੁਲਾਕਾਤ ਕੀਤੀ। ਚੁਣੌਤੀ ਦੇ ਇਹਨਾਂ ਸਮਿਆਂ ਦੌਰਾਨ, ਇਹ ਗਵਾਹੀ ਦੇਣ ਦੇ ਯੋਗ ਸਨ ਕਿ ਗਰਮ ਭੋਜਨ ਸਾਰਿਆਂ ਲਈ ਉਮੀਦ ਅਤੇ ਮਾਣ ਲਿਆਉਂਦਾ ਹੈ, ਖਾਸ ਤੌਰ ‘ਤੇ ਜਦੋਂ ਅਸੀਂ ਗੁਰੂ ਦੇ ਕਹੇ ਨੂੰ ਯਾਦ ਕਰਦੇ ਹਾਂ “ਗੁਰੂ ਦੀ ਰਸੋਈ ਕਦੇ ਵੀ ਸੁੱਕੀ ਨਹੀਂ ਹੁੰਦੀ, ਨਾ ਖਾਲੀ ਹੁੰਦੀ ਹੈ।
2. ਔਰਤਾਂ ਦੇ ਅਧਿਕਾਰਾਂ ਦੀ ਵਕਾਲਤ – ਉਹਨਾਂ ਨੇ ਸਤੀ ਪ੍ਰਥਾ (ਪਤਨੀ ਨੂੰ ਉਸਦੇ ਪਤੀ ਦੇ ਅੰਤਿਮ ਸੰਸਕਾਰ ‘ਤੇ ਸਾੜਨਾ), ਪਰਦਾ (ਚਿਹਰਾ ਢੱਕਣ ਲਈ ਪਰਦਾ) ਅਤੇ ਕੰਨਿਆ ਭਰੂਣ ਹੱਤਿਆ ਵਿਰੁੱਧ ਲੜਾਈ ਲੜੀ। ਉਹਨਾਂ ਨੇ ਵਿਧਵਾ-ਪੁਨਰ-ਵਿਆਹ ਨੂੰ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ 52 ਮਹਿਲਾ ਮਿਸ਼ਨਰੀਆਂ ਦੀ ਨਿਯੁਕਤੀ ਵੀ ਕੀਤੀ। ਔਰਤਾਂ ਦੇ ਹੱਕਾਂ ਲਈ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰੇਰਨਾ ਅਤੇ ਮਾਰਗਦਰਸ਼ਕ ਵਜੋਂ ਗੁਰੂ ਅਮਰਦਾਸ ਜੀ ਦੀ ਵਿਰਾਸਤ ਦਾ ਪਾਲਣ ਕਰਨਾ ਸਾਡੀ ਮਦਦ ਕਰ ਸਕਦਾ ਹੈ!
3. ਪ੍ਰਮਾਤਮਾ ਦੇ ਪ੍ਰਵੇਸ਼ ਦੁਆਰ ਵਜੋਂ ਨਿਮਰਤਾ ਦੀ ਮਹੱਤਤਾ – ਗੁਰੂ ਅਮਰਦਾਸ ਜੀ ਨੇ ਹਮੇਸ਼ਾ ਇਸ ਉੱਚ ਗੁਣ ਨੂੰ ਆਪਣੇ ਸਾਰੇ ਕੰਮਾਂ ਅਤੇ ਸ਼ਬਦਾਂ ਵਿੱਚ ਲਿਆਇਆ। ਨਵੇਂ ਗੁਰੂ ਦੀ ਘੋਸ਼ਣਾ ਕਰਨ ਤੋਂ ਬਾਅਦ, ਦਾਤੂ (ਗੁਰੂ ਅੰਗਦ ਦੇ ਪੁੱਤਰਾਂ ਵਿੱਚੋਂ ਇੱਕ) ਨੇ ਸ਼ਾਬਦਿਕ ਤੌਰ ‘ਤੇ ਉਸ ਨੂੰ ਗੱਦੀ ਤੋਂ ਬਾਹਰ ਕੱਢ ਦਿੱਤਾ ਕਿ ਉਹ ਸਿਰਫ਼ ਇੱਕ ਸੇਵਕ ਹੈ ਅਤੇ ਅਸਲ ਗੁਰੂ ਨਹੀਂ ਹੈ, ਜਿਸ ਲਈ ਗੁਰੂ ਅਮਰਦਾਸ (ਅਜੇ ਵੀ ਪਏ ਹਨ) ਫਰਸ਼) ਨੇ ਜਵਾਬ ਦਿੱਤਾ: “ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੀਆਂ ਹੱਡੀਆਂ ਬਹੁਤ ਸਖ਼ਤ ਹੋ ਗਈਆਂ ਹਨ, ਮੈਨੂੰ ਡਰ ਹੈ ਕਿ ਉਨ੍ਹਾਂ ਨੇ ਤੁਹਾਡੇ ਕੋਮਲ ਪੈਰ ਨੂੰ ਸੱਟ ਮਾਰੀ ਹੈ।” ਇਸ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਚਲਾ ਗਏ । ਹਾਲਾਂਕਿ, ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ (ਬਾਬਾ ਬੁੱਢਾ ਸਮੇਤ) ਗੁਰੂ ਅਮਰਦਾਸ ਨੂੰ ਲੱਭਣ ਗਏ ਅਤੇ ਉਨ੍ਹਾਂ ਨੂੰ ਵਾਪਸ ਆਉਣ ਅਤੇ ਇੱਕ ਗੁਰੂ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਦੀਆਂ ਨਿਮਰ ਬੇਨਤੀਆਂ ਸੁਣਨ ਤੋਂ ਬਾਅਦ, ਉਹ ਉਨ੍ਹਾਂ ਦੇ ਨਾਲ ਵਾਪਸ ਆ ਗਏ ।
4. ਅਧਿਆਤਮਿਕ ਜੀਵਨ ਜਿਉਣ ਲਈ ਕਦੇ ਦੇਰ ਨਹੀਂ ਹੁੰਦੀ – ਹਰ ਰੋਜ਼ ਸਵੇਰੇ, ਉਹ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਨਦੀ ਤੋਂ ਪਾਣੀ ਲੈ ਕੇ ਆਉਂਦੇ ਸੀ। ਉਹ ਗੁਰੂ ਜੀ ਨੂੰ ਆਪਣੀ ਪਿੱਠ ਦੇਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੀ, ਇਸਲਈ ਉਹ ਨਦੀ ਦੇ ਰਸਤੇ ਤੇ ਪਿੱਛੇ ਵੱਲ ਨੂੰ ਤੁਰਦੇ ਸੀ ਅਤੇ ਵਾਪਸ … ਅਤੇ ਉਹ ਪਹਿਲਾਂ ਹੀ 70 ਦੇ ਦਹਾਕੇ ਵਿੱਚ ਸੀ! ਉਹ 73 ਸਾਲ ਦੀ ਉਮਰ ਵਿੱਚ ਤੀਜੇ ਸਿੱਖ ਗੁਰੂ ਬਣੇ।
5. ਜੀਵਨ ਇੱਕ ਅਨੰਦਦਾਇਕ ਸਫ਼ਰ ਹੋ ਸਕਦਾ ਹੈ – ਉਹ ਸਾਡੇ ਲਈ ਅਨਮੋਲ “ਆਨੰਦ ਦਾ ਗੀਤ”, ਆਨੰਦ ਸਾਹਿਬ ਛੱਡ ਗਏ। ਸਿੱਖ ਬਾਣੀਆਂ ਵਿੱਚੋਂ ਇੱਕ, ਇਹ ਦਿਲ ਨੂੰ ਜਗਾਉਣ ਅਤੇ ਆਤਮਾ ਨੂੰ ਉੱਚਾ ਚੁੱਕਣ ਲਈ ਅਨੰਦ ਅਤੇ ਬ੍ਰਹਮ ਪਿਆਰ ਦੇ ਸ਼ਬਦਾਂ ਨਾਲ ਭਰਪੂਰ ਇੱਕ ਡੂੰਘੀ ਰਚਨਾ ਹੈ।
ਜੋਤੀ ਜੋਤ
ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ। ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।